ਪਾਕਿ ਨੇ ਦਿੱਤੀ ਪਰਮਾਣੂ ਹਮਲੇ ਦੀ ਧਮਕੀ

latest Newsਪਾਕਿ ਨੇ ਦਿੱਤੀ ਪਰਮਾਣੂ ਹਮਲੇ ਦੀ ਧਮਕੀ

ਪਾਕਿ ਨੇ ਦਿੱਤੀ ਪਰਮਾਣੂ ਹਮਲੇ ਦੀ ਧਮਕੀ

ਇਸਲਾਮਾਬਾਦ : ਪਾਕਿਸਤਾਨ ਦੇ ਰੂਸ ਵਿਚਲੇ ਰਾਜਦੂਤ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਭਾਰਤ ਨੇ ਉਨ੍ਹਾਂ ਦੇ ਮੁਲਕ ਉਤੇ ਹਮਲਾ ਕੀਤਾ ਜਾਂ ਇਸ ਦੇ ਅਹਿਮ ਪਾਣੀ ਦੇ ਵਹਾਅ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਪਾਕਿਸਤਾਨ ‘ਪੂਰੀ ਤਾਕਤ’ ਨਾਲ ਜਵਾਬ ਦੇਵੇਗਾ, ਜਿਸ ਵਿੱਚ ਪਰਮਾਣੂ ਹਮਲਾ ਵੀ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਰੂਸ ਵਿਚ ਪਾਕਿਸਤਾਨੀ ਰਾਜਦੂਤ ਮੁਹੰਮਦ ਖਾਲਿਦ ਜਮਾਲੀ ਨੇ ਰੂਸ ਦੀ ਸਰਕਾਰੀ ਖ਼ਬਰ ਏਜੰਸੀ “1SS ਨੂੰ ਦਿੱਤੀ ਇੱਕ ਇੰਟਰਵਿਊ ਦੌਰਾਨ ਇਹ ਟਿੱਪਣੀਆਂ ਕੀਤੀਆਂ ਹਨ।

ਰਾਜਦੂਤ ਨੇ ਕਿਹਾ, “ਅਸੀਂ ਪਾਕਿਸਤਾਨ ਵਿੱਚ ਤਾਕਤ ਦੇ ਪੂਰੇ ਸਪੈਕਟ੍ਰਮ ਦੀ ਵਰਤੋਂ ਕਰਾਂਗੇ, ਰਵਾਇਤੀ ਅਤੇ ਪਰਮਾਣੂ ਦੋਵੇਂ ਤਰੀਕਿਆਂ ਨਾਲ। ਪਾਕਿਸਤਾਨ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਤਿਆਰ ਹੈ।

ਜਮਾਲੀ ਨੇ ਇਸ ਮੌਕੇ ਸਿੰਧ ਜਲ ਸੰਧੀ ਬਾਰੇ ਇਸਲਾਮਾਬਾਦ ਦੀ ਸਥਿਤੀ ਨੂੰ ਦੁਹਰਾਇਆ। ਗ਼ੌਰਤਲਬ ਹੈ ਕਿ ਇਹ ਦਰਿਆਵਾਂ ਦੇ ਪਾਣੀਆਂ ਦੀ ਵੰਡ ਬਾਰੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਇੱਕ ਅਹਿਮ ਸਮਝੌਤਾ ਹੈ, ਜਿਸ ਨੂੰ ਨਵੀਂ ਦਿੱਲੀ ਨੇ ਪਿਛਲੇ ਹਫ਼ਤੇ ਅੱਤਵਾਦੀ ਹਮਲੇ ਪ੍ਰਤੀ ਆਪਣੇ ਸਫ਼ਾਰਤੀ ਜਵਾਬ ਦੇ ਹਿੱਸੇ ਵਜੋਂ ਮੁਅੱਤਲ ਕਰ ਦਿੱਤਾ ਸੀ।

ਜਮਾਲੀ ਨੇ ਕਿਹਾ, “ਹੇਠਲੇ ਰਿਪੇਰੀਅਨ ਦੇ ਪਾਣੀ ਨੂੰ ਹੜੱਪਣ, ਜਾਂ ਇਸਨੂੰ ਰੋਕਣ, ਜਾਂ ਇਸਨੂੰ ਮੋੜਨ ਦੀ ਕੋਈ ਵੀ ਕੋਸ਼ਿਸ਼ ਪਾਕਿਸਤਾਨ ਵਿਰੁੱਧ ਜੰਗ ਦੀ ਕਾਰਵਾਈ ਮੰਨੀ ਜਾਵੇਗੀ ਅਤੇ ਇਸਦਾ ਜਵਾਬ ਪੂਰੀ ਤਾਕਤ ਨਾਲ ਦਿੱਤਾ ਜਾਵੇਗਾ, ਜਿਸ ਵਿੱਚ ਪਰਮਾਣੂ ਵੀ ਸ਼ਾਮਲ ਹੈ।”

Check out our other content

Check out other tags:

Most Popular Articles