3 ਹਮਲਾਵਰਾਂ ਨੇ ਭਾਰਤੀ ਵਿਦਿਆਰਥੀ ਨੂੰ ਘੇਰ ਕੇ ਕੁੱਟਿਆ

Crime3 ਹਮਲਾਵਰਾਂ ਨੇ ਭਾਰਤੀ ਵਿਦਿਆਰਥੀ ਨੂੰ ਘੇਰ ਕੇ ਕੁੱਟਿਆ

3 ਹਮਲਾਵਰਾਂ ਨੇ ਭਾਰਤੀ ਵਿਦਿਆਰਥੀ ਨੂੰ ਘੇਰ ਕੇ ਕੁੱਟਿਆ

ਨਿਊਯਾਰਕ (ਅਮਰੀਕਾ): ਅਮਰੀਕਾ ਦੇ ਸਕਿਾਗੋ ਵਿਚ ਸੂਚਨਾ ਤਕਨਾਲੋਜੀ (ਆਈਟੀ) ਦੀ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀ ਨੂੰ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਘਰ ਨੇੜੇ ਬੇਰਹਿਮੀ ਨਾਲ ਕੁੱਟਿਆ। ਸੋਸਲ ਮੀਡੀਆ ‘ਤੇ ਸਾਹਮਣੇ ਆਈ ਵੀਡੀਓ ‘ਚ 4 ਫਰਵਰੀ ਦੀ ਰਾਤ ਨੂੰ ਤਿੰਨ ਵਿਅਕਤੀ ਸਈਅਦ ਮਜਾਹਿਰ ਅਲੀ ਦਾ ਪਿੱਛਾ ਕਰਦੇ ਹੋਏ ਦਿਖਾਈ ਦਿੱਤੇ। ‘ਐਕਸ’ ‘ਤੇ ਪੋਸਟ ਕੀਤੀ ਵੱਖਰੀ ਵੀਡੀਓ ਵਿਚ ਅਲੀ ਨੂੰ ਉਸ ਦੇ ਨੱਕ ਅਤੇ ਚਿਹਰੇ ਤੋਂ ਖੂਨ ਵਗਦਾ ਦੇਖਿਆ ਜਾ ਸਕਦਾ ਹੈ ਅਤੇ ਉਸ ਦੇ ਕੱਪੜਿਆਂ ‘ਤੇ ਖੂਨ ਦੇ ਧੱਬੇ ਹਨ। ਸਕਿਾਗੋ ਵਿੱਚ ਭਾਰਤੀ ਕੌਂਸਲਖਾਨੇ ਨੇ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਜੋ ਮਾਮਲੇ ਦੀ ਜਾਂਚ ਕਰ ਰਹੇ ਹਨ। ਕਰੀਬ ਛੇ ਮਹੀਨੇ ਪਹਿਲਾਂ ਹੈਦਰਾਬਾਦ ਤੋਂ ਅਮਰੀਕਾ ਆਏ ਅਲੀ ਨੇ ਦੱਸਿਆ ਕਿ ਇੱਕ ਹਮਲਾਵਰ ਨੇ ਉਸ ‘ਤੇ ਬੰਦੂਕ ਤਾਣ ਲਈ ਸੀ। ਵੀਡੀਓ ਫੁਟੇਜ ‘ਚ ਅਲੀ ਹੱਥ ‘ਚ ਪੈਕੇਟ ਲੈ ਕੇ ਰਾਤ ਨੂੰ ਆਪਣੇ ਘਰ ਵੱਲ ਤੁਰਦਾ ਦੇਖਿਆ ਗਿਆ, ਜਦੋਂ ਕਿ ਤਿੰਨ ਵਿਅਕਤੀ ਉਸ ਦਾ ਪਿੱਛਾ ਕਰ ਰਹੇ ਸਨ। ਅਲੀ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਦੀਆਂ ਅੱਖਾਂ, ਨੱਕ, ਪਸਲੀਆਂ ’ਤੇ ਮੁੱਕੇ ਮਾਰੇ। ਉਸ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।

*

Check out our other content

Check out other tags:

Most Popular Articles