ਲੁਧਿਆਣਾ ’ਚ ਭਾਜਪਾ ਵੱਲੋਂ ਜੀਵਨ ਗੁਪਤਾ ਨੂੰ ਉਮੀਦਵਾਰ ਐਲਾਨਿਆ

latest Newsਲੁਧਿਆਣਾ ’ਚ ਭਾਜਪਾ ਵੱਲੋਂ ਜੀਵਨ ਗੁਪਤਾ ਨੂੰ ਉਮੀਦਵਾਰ ਐਲਾਨਿਆ

ਲੁਧਿਆਣਾ ’ਚ ਭਾਜਪਾ ਵੱਲੋਂ ਜੀਵਨ ਗੁਪਤਾ ਨੂੰ ਉਮੀਦਵਾਰ ਐਲਾਨਿਆ

ਲੁਧਿਆਣਾ: ਨਾਮਜ਼ਦਗੀਆਂ ਭਰਨ ਦੀ ਆਖ਼ਰੀ ਤਰੀਕ ਤੋਂ ਮਹਿਜ਼ ਇੱਕ ਦਿਨ ਪਹਿਲਾਂ ਭਾਜਪਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ। ਭਾਜਪਾ ਨੇ ਇਸ ਵਾਰ ਹਿੰਦੂ ਆਗੂ ’ਤੇ ਦਾਅ ਖੇਡਦਿਆਂ ਜੀਵਨ ਗੁਪਤਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜੀਵਨ ਗੁਪਤਾ ਇਕ ਵੱਡਾ ਹਿੰਦੂ ਚਿਹਰਾ ਹਨ ਤੇ ਇਸ ਵੇਲੇ ਪੰਜਾਬ ਭਾਜਪਾ ਵਿੱਚ ਜਨਰਲ ਸਕੱਤਰ ਹਨ। ਜੀਵਨ ਗੁਪਤਾ ਦੀ ਭਾਜਪਾ ਦੇ ਸੰਗਠਨ ਵਿੱਚ ਚੰਗੀ ਪੈਠ ਹੈ। ਨਾਲ ਹੀ ਵਰਕਰਾਂ ਦੇ ਨਾਲ ਜੁੜੇ ਹੋਣ ਦਾ ਵੀ ਜੀਵਨ ਗੁਪਤਾ ਨੂੰ ਇਸ ਹਲਕੇ ਵਿੱਚ ਫ਼ਾਇਦਾ ਮਿਲ ਸਕਦਾ ਹੈ। ਸਾਰੀਆਂ ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਪ੍ਰਚਾਰ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ।

Check out our other content

Check out other tags:

Most Popular Articles