ਕੈਨੇਡਾ ਦੇ ਵਿਦੇਸ਼ ਮੰਤਰਾਲਾ ਵੱਲੋਂ ਅਮਰੀਕਾ ਜਾਣ ਤੋਂ ਗੁਰੇਜ਼ ਕਰਨ ਲਈ ਕਿਹਾ

latest Newsਕੈਨੇਡਾ ਦੇ ਵਿਦੇਸ਼ ਮੰਤਰਾਲਾ ਵੱਲੋਂ ਅਮਰੀਕਾ ਜਾਣ ਤੋਂ ਗੁਰੇਜ਼ ਕਰਨ ਲਈ ਕਿਹਾ

ਕੈਨੇਡਾ ਦੇ ਵਿਦੇਸ਼ ਮੰਤਰਾਲਾ ਵੱਲੋਂ ਅਮਰੀਕਾ ਜਾਣ ਤੋਂ ਗੁਰੇਜ਼ ਕਰਨ ਲਈ ਕਿਹਾ

ਵੈਨਕੂਵਰ : ਕੈੇਨੇਡਾ ਅਤੇ ਅਮਰੀਕਾ ਸਰਕਾਰ ਵਿੱਚ ਆਪਸੀ ਦੂਰੀ ਵੱਧਦੀ ਜਾ ਰਹੀ ਹੈ। ਹਾਲ ਹੀ ਵਿੱਚ ਕੈਨੇਡਾ ਦੇ ਵਿਦੇਸ਼ ਮੰਤਰਾਲੇ ਨੇ ਕੈਨੇਡੀਅਨਜ਼ ਨੂੰ ਅਮਰੀਕਾ ਜਾਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਬੇਸ਼ੱਕ ਮਾਰਚ ਤੋਂ ਬਾਅਦ ਅਮਰੀਕੀ ਸਰਹੱਦ ਤੋਂ ਆਰ-ਪਾਰ ਦੀ ਅਵਾਜਾਈ ਅੱਧੀ ਤੋਂ ਵੀ ਘੱਟ ਚੁੱਕੀ ਹੈ, ਪਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਬੀਤੇ ਦਿਨੀਂ ਲਾਈਆਂ ਕੁਝ ਹੋਰ ਪਬੰਦੀਆਂ ਦੇ ਮੱਦੇਨਜ਼ਰ ਸਰਕਾਰ ਨੇ ਸੁਚੇਤ ਕੀਤਾ ਹੈ ਕਿ ਸੜਕੀ, ਹਵਾਈ ਜਾਂ ਸਮੁੰਦਰੀ ਰਸਤਿਆਂ ’ਚੋਂ ਕਿਸੇ ਰਸਤੇ ਵੀ ਅਮਰੀਕਾ ਜਾਣ ਵਾਲੇ ਕੈਨੇਡਿਆਈ ਨਾਗਰਿਕ ਜੇ ਸਰਹੱਦੀ ਲਾਂਘੇ ਰਾਹੀਂ ਜਾਣ ਜਾਂ ਵਾਪਸ ਆਉਣ ਵੇਲੇ ਰੋਕੇ ਜਾਂਦੇ ਹਨ ਤਾਂ ਉਹ ਕੈਨੇਡਾ ਸਰਕਾਰ ਤੋਂ ਕਿਸੇ ਮਦਦ ਦੀ ਝਾਕ ਨਾ ਰੱਖਣ। ਸਰਕਾਰ ਨੇ ਕਿਹਾ ਕਿ ਉਹ ਆਪਣੇ ਨਾਗਰਿਕਾਂ ਦੀ ਸਰਹੱਦ ਪਾਰ ਜਾਣ ਦੀ ਮਜਬੂਰੀ ਸਮਝਦੇ ਹਨ, ਪਰ ਕੁਝ ਸਖ਼ਤੀਆਂ ਕਰਕੇ ਲੋਕ ਆਪਣੀ ਯਾਤਰਾ ਹਾਲਾਤ ਸਾਜ਼ਗਾਰ ਹੋਣ ਤੱਕ ਅੱਗੇ ਪਾ ਦੇਣ ਤਾਂ ਇਹ ਉਨ੍ਹਾਂ ਦੇ ਹਿੱਤ ਵਿੱਚ ਹੋਵੇਗਾ।

Check out our other content

Check out other tags:

Most Popular Articles