ਕੀ ਮੋਦੀ ਫੈਸਲਾ ਕਰਨਗੇ ਕੌਣ ਮੰਦਰ ਜਾਵੇਗਾ: ਰਾਹੁਲ ਗਾਂਧੀ 

Indiaਕੀ ਮੋਦੀ ਫੈਸਲਾ ਕਰਨਗੇ ਕੌਣ ਮੰਦਰ ਜਾਵੇਗਾ: ਰਾਹੁਲ ਗਾਂਧੀ 
  • ਕੀ ਮੋਦੀ ਫੈਸਲਾ ਕਰਨਗੇ ਕੌਣ ਮੰਦਰ ਜਾਵੇਗਾ: ਰਾਹੁਲ ਗਾਂਧੀ

ਨਗਾਓਂ (ਅਸਾਮ) : ਅਸਾਮ ਵਿਚ ਸ੍ਰੀ ਸ੍ਰੀ ਸੰਕਰ ਦੇਵ ਸਤਰ ਮੰਦਰ ਵਿਚ ਜਾਣ ਦੀ ਇਜਾਜਤ ਨਾ ਮਿਲਣ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਫੈਸਲਾ ਕਰਨਗੇ ਕਿ ਕੌਣ ਮੰਦਰ ਵਿਚ ਜਾਵੇਗਾ। ਹੈਬਰਗਾਓਂ ‘ਚ ਅਧਿਕਾਰੀਆਂ ਨੇ ਰਾਹੁਲ ਗਾਂਧੀ ਨੂੰ ਬੋਰਦੁਆ ‘ਚ ਸ੍ਰੀ ਸ੍ਰੀ ਸੰਕਰ ਦੇਵ ਸਤਰ ਮੰਦਰ ‘ਚ ਜਾਣ ਦੀ ਇਜਾਜਤ ਨਹੀਂ ਦਿੱਤੀ। ਇਸ ਤੋਂ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਸਮੇਤ ਕਈ ਪਾਰਟੀ ਆਗੂਆਂ ਨੇ ਧਰਨਾ ਦਿੱਤਾ। ਰਾਹੁਲ ਗਾਂਧੀ ਸਮੇਤ ਹੋਰ ਕਾਂਗਰਸੀ ਆਗੂਆਂ ਨੂੰ ਹੈਬਰਗਾਓਂ ਵਿਖੇ ਰੋਕ ਲਿਆ ਗਿਆ ਅਤੇ ਅੱਗੇ ਵਧਣ ਦੀ ਇਜਾਜਤ ਨਹੀਂ ਦਿੱਤੀ ਗਈ।

Check out our other content

Check out other tags:

Most Popular Articles