ਵਾਸ਼ਿੰਗਟਨ ਵਿਖੇ ਭਾਰਤੀ ਕਾਰੋਬਾਰੀ ਦੀ ਕੁੱਟਮਾਰ ਕਾਰਨ ਹੋਈ ਮੌਤ

Crimeਵਾਸ਼ਿੰਗਟਨ ਵਿਖੇ ਭਾਰਤੀ ਕਾਰੋਬਾਰੀ ਦੀ ਕੁੱਟਮਾਰ ਕਾਰਨ ਹੋਈ ਮੌਤ

ਵਾਸ਼ਿੰਗਟਨ ਵਿਖੇ ਭਾਰਤੀ ਕਾਰੋਬਾਰੀ ਦੀ ਕੁੱਟਮਾਰ ਕਾਰਨ ਹੋਈ ਮੌਤ

ਵਾਸ਼ਿੰਗਟਨ: ਸਥਾਨਕ ਰੈਸਟੋਰੈਂਟ ਦੇ ਬਾਹਰ ਲੜਾਈ ਦੌਰਾਨ ਕੁੱਟਮਾਰ ਦਾ ਸ਼ਿਕਾਰ ਹੋਏ ਭਾਰਤੀ ਮੂਲ ਦੇ 41 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਹਾਲ ਹੀ ‘ਚ ਅਮਰੀਕਾ ’ਚ ਭਾਰਤੀ ਮੂਲ ਦੇ ਲੋਕਾਂ ’ਤੇ ਹਮਲਿਆਂ ਦੀਆਂ ਕਈ ਚਿੰਤਾਜਨਕ ਘਟਨਾਵਾਂ ਸਾਹਮਣੇ ਆਈਆਂ ਹਨ। ਜਾਂਚਕਰਤਾਵਾਂ ਨੇ ਕਿਹਾ ਕਿ ਅਧਿਕਾਰੀਆਂ ਨੇ 2 ਫਰਵਰੀ ਨੂੰ ਤੜਕੇ 2 ਵਜੇ ਦੇ ਕਰੀਬ ਸੋਟੋਜ ਰੈਸਟੋਰੈਂਟ ਦੇ ਬਾਹਰ ਘਟਨਾ ਦੀ ਜਾਣਕਾਰੀ ਮਿਲੀ ਅਤੇ ਉਨ੍ਹਾਂ ਨੇ ਫੁੱਟਪਾਥ ’ਤੇ ਵਿਵੇਕ ਤਨੇਜਾ ਨਾਂ ਦਾ ਭਾਰਤੀ ਮੂਲ ਦਾ ਵਿਅਕਤੀ ਗੰਭੀਰ ਰੂਪ ਨਾਲ ਜਖਮੀ ਦੇਖਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ। ਵਾਸੰਿਗਟਨ ਡੀਸੀ ਦੇ ਟੈਲੀਵਿਜਨ ਸਟੇਸਨ ਅਨੁਸਾਰ ਸੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਨੇਜਾ ਅਤੇ ਅਣਪਛਾਤੇ ਵਿਅਕਤੀ ਵਿਚਕਾਰ ਬੋਲ-ਬੁਲਾਰਾ ਲੜਾਈ ਵਿੱਚ ਬਦਲ ਗਿਆ ਅਤੇ ਮੁਲਜਮ ਨੇ ਤਨੇਜਾ ਨੂੰ ਜਮੀਨ ‘ਤੇ ਸੁੱਟ ਦਿੱਤਾ ਅਤੇ ਫੁੱਟਪਾਥ ਨਾਲ ਉਸ ਦਾ ਸਿਰ ਮਾਰਿਆ। ਗੰਭੀਰ ਰੂਪ ਨਾਲ ਜਖਮੀ ਤਨੇਜਾ ਦੀ ਹਸਪਤਾਲ ‘ਚ ਮੌਤ ਹੋ ਗਈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜਮ ਦੀ ਭਾਲ ਕਰ ਰਹੀ ਹੈ। ਮੁਲਜਮ ਦੀ ਫੁਟੇਜ ਸੀਸੀਟੀਵੀ ਤੋਂ ਹਾਸਲ ਕਰ ਲਈ ਗਈ ਹੈ। ਤਨੇਜਾ ‘ਡਾਇਨਾਮੋ ਟੈਕਨਾਲੋਜੀਜ’ ਦੇ ਸਹਿ-ਸੰਸਥਾਪਕ ਅਤੇ ਚੇਅਰਮੈਨ ਸਨ।

Check out our other content

Check out other tags:

Most Popular Articles