CNC coverage

Latest News

The latest published reports from Cross Nation Chronical. Follow news from Punjab, India, the United States and communities around the world.

latest News

ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣ ਲਈ ਤਿਆਰੀਆਂ

ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣ ਲਈ ਤਿਆਰੀਆਂ ਚੰਡੀਗੜ੍ਹ : ਚੋਣ ਕਮਿਸ਼ਨ ਨੇ 19 ਜੂਨ ਨੂੰ ਹੋਣ ਵਾਲੀ ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣ ਤੋਂ ਪਹਿਲਾਂ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਦੇ ਅਹੁਦੇ ਲਈ ਵਿਚਾਰ ਕਰਨ ਵਾਸਤੇ ਤਿੰਨ ਯੋਗ ਅਧਿਕਾਰੀਆਂ ਦੇ ਪੈਨਲ ਦੀ ਮੰਗ ਕੀਤੀ ਹੈ। ਪੰਜਾਬ ਦੇ ਗ੍ਰਹਿ ਵਿਭਾਗ ਦੇ ਵਧੀਕ ਸਕੱਤਰ ਨੂੰ ਲਿਖੇ ਇੱਕ […]

•CNC News
India

ਕੇਂਦਰ ਵੱਲੋਂ ਅਮਰਨਾਥ ਯਾਤਰਾ ਲਈ ਵਿਸ਼ੇਸ ਸੁਰੱਖਿਆ ਪ੍ਰਬੰਧ

ਕੇਂਦਰ ਵੱਲੋਂ ਅਮਰਨਾਥ ਯਾਤਰਾ ਲਈ ਵਿਸ਼ੇਸ ਸੁਰੱਖਿਆ ਪ੍ਰਬੰਧ ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਜੰਮੂ ਅਤੇ ਕਸ਼ਮੀਰ ਵਿੱਚ ਸਾਲਾਨਾ ਅਮਰਨਾਥ ਯਾਤਰਾ ਲਈ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੀਆਂ 580 ਕੰਪਨੀਆਂ ਦੀ ਤਾਇਨਾਤੀ ਦਾ ਹੁਕਮ ਦਿੱਤਾ ਹੈ, ਜਿਨ੍ਹਾਂ ਵਿੱਚ ਲਗਭਗ 42,000 ਜ਼ਮੀਨੀ ਕਰਮਚਾਰੀ ਸ਼ਾਮਲ ਹਨ। ਇਹ ਜਾਣਕਾਰੀ ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਦਿੱਤੀ ਹੈ। ਇਸ ਫ਼ੈਸਲੇ ਤਹਿਤ […]

•CNC News
latest News

5 ਜੂਨ ਨੂੰ ਘੱਲੂਘਾਰਾ ਯਾਦਗਾਰੀ ਮਾਰਚ

5 ਜੂਨ ਨੂੰ ਘੱਲੂਘਾਰਾ ਯਾਦਗਾਰੀ ਮਾਰਚ 6 ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਅੰਮ੍ਰਿਤਸਰ “: ਦਲ ਖਾਲਸਾ ਵਲੋਂ ਦਰਬਾਰ ਸਾਹਿਬ ਵਿਚ 1984 ’ਚ ਭਾਰਤੀ ਫ਼ੌਜ ਵੱਲੋਂ ਕੀਤੇ ਗਏ ਅਪਰੇਸ਼ਨ ਬਲਿਊ ਸਟਾਰ ਦੇ 41 ਸਾਲ ਪੂਰੇ ਹੋਣ ਦੇ ਮੌਕੇ 5 ਜੂਨ ਦੀ ਸ਼ਾਮ ਨੂੰ ਅੰਮ੍ਰਿਤਸਰ ਵਿਖੇ ਘੱਲੂਘਾਰਾ ਯਾਦਗਾਰੀ ਮਾਰਚ ਕੱਢਿਆ ਜਾਵੇਗਾ ਅਤੇ ਜਥੇਬੰਦੀ ਨੇ 6 ਜੂਨ ਨੂੰ […]

•CNC News
India

ਮੋਦੀ ‘ਆਪ੍ਰੇਸ਼ਨ ਸਿੰਦੂਰ’ ਦਾ ਸਿਆਸੀਕਰਨ ਕਰ ਰਹੇ: ਮਮਤਾ ਬੈਨਰਜੀ

ਮੋਦੀ ‘ਆਪ੍ਰੇਸ਼ਨ ਸਿੰਦੂਰ’ ਦਾ ਸਿਆਸੀਕਰਨ ਕਰ ਰਹੇ: ਮਮਤਾ ਬੈਨਰਜੀ ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ‘ਆਪ੍ਰੇਸ਼ਨ ਸਿੰਦੂਰ’ ਤੋਂ ਸਿਆਸੀ ਲਾਹਾ ਲੈਣ ਦੀਆਂ ਕੋਸ਼ਿਸ਼ਾਂ ਕਰਨ ਦਾ ਦੋਸ਼ ਲਗਾਇਆ। ਗ਼ੌਰਤਲਬ ਹੈ ਕਿ ਭਾਰਤੀ ਫ਼ੌਜ ਨੇ 22 ਅਪਰੈਲ ਨੂੰ ਦਹਿਸ਼ਤਗਰਦਾਂ ਵੱਲੋਂ ਪਹਿਲਗਾਮ ਵਿਚ ਕੀਤੇ ਗਏ ਹਮਲੇ ਦੇ ਜਵਾਬ […]

•CNC News
latest News

ਪੁੱਤ ਦੇ ਇਨਸਾਫ ਲਈ ਲੜਾਂਗਾ ਹਰ ਲੜਾਈ : ਬਲਕੌਰ ਸਿੰਘ

ਪੁੱਤ ਦੇ ਇਨਸਾਫ ਲਈ ਲੜਾਂਗਾ ਹਰ ਲੜਾਈ : ਬਲਕੌਰ ਸਿੰਘ ਮਾਨਸਾ : ‘‘ਸਿੱਧੂ ਮੂਸੇਵਾਲਾ ਨੂੰ ਸਰਕਾਰਾਂ ਇਨਸਾਫ ਨਹੀਂ ਦੇ ਸਕੀਆਂ। ਅਸੀਂ ਸਿਸਟਮ ਦਾ ਹਿੱਸਾ ਵੀ ਬਣੇ। ਦੇਸ਼ ਦੇ ਗ੍ਰਹਿ ਮੰਤਰੀ ਕੋਲ ਵੀ ਜਾ ਕੇ ਗਿੜਗਿੜਾਏ, ਪੰਜਾਬ ਵਿਧਾਨ ਸਭਾ ਦੇ ਬਾਹਰ ਵੀ ਧਰਨੇ ’ਤੇ ਬੈਠੇ ਪਰ ਲੀਡਰਾਂ ਨੇ ਮੇਰੇ ਪੁੱਤ ਦੀਆਂ ਅਸਥੀਆਂ ਨੂੰ ਸਿਸਟਮ ਦਾ ਹਿੱਸਾ […]

•CNC News
India

ਇਰਾਨ ’ਚ ਲਾਪਤਾ ਪੰਜਾਬੀਆਂ ਨੂੰ ਲੱਭਣ ਯਤਨਸ਼ੀਲ ਵਿਦੇਸ਼ ਮੰਤਰਾਲਾ

ਇਰਾਨ ’ਚ ਲਾਪਤਾ ਪੰਜਾਬੀਆਂ ਨੂੰ ਲੱਭਣ ਯਤਨਸ਼ੀਲ ਵਿਦੇਸ਼ ਮੰਤਰਾਲਾ ਨਵੀਂ ਦਿੱਲੀ : ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਸਰਕਾਰ ਇਰਾਨ ਵਿੱਚ ਲਾਪਤਾ ਤਿੰਨ ਭਾਰਤੀ ਨਾਗਰਿਕਾਂ ਦਾ ਪਤਾ ਲਗਾਉਣ ਅਤੇ ਇਰਾਨੀ ਪੱਖ ਤੋਂ ਚੰਗਾ ਸਹਿਯੋਗ ਪ੍ਰਾਪਤ ਕਰਨ ਲਈ ਇਰਾਨੀ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ। ਵੀਰਵਾਰ ਨੂੰ ਇੱਕ ਪ੍ਰੈਸ ਬ੍ਰੀਫਿੰਗ ਨੂੰ […]

•CNC News
latest News

ਟਰੰਪ ਦੇ ਦਰਾਮਦਾਂ ’ਤੇ ਭਾਰੀ ਟੈਕਸ ਲਗਾਉਣ ਦੇ ਹੁਕਮਾਂ ’ਤੇ ਰੋਕ

ਟਰੰਪ ਦੇ ਦਰਾਮਦਾਂ ’ਤੇ ਭਾਰੀ ਟੈਕਸ ਲਗਾਉਣ ਦੇ ਹੁਕਮਾਂ ’ਤੇ ਰੋਕ ਵਾਸ਼ਿੰਗਟਨ: ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਐਮਰਜੈਂਸੀ ਪਾਵਰ ਐਕਟ ਅਧੀਨ ਦਰਮਾਦ ’ਤੇ ਭਾਰੀ ਟੈਕਸ ਲਗਾਉਣ ਸਬੰਧੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਹੁਕਮਾਂ ’ਤੇ ਬੁੱਧਵਾਰ ਨੂੰ ਰੋਕ ਲਾ ਦਿੱਤੀ ਹੈ। ਇਸ ਨਾਲ ਟਰੰਪ ਦੀਆਂ ਉਨ੍ਹਾਂ ਆਰਥਿਕ ਨੀਤੀਆਂ ’ਤੇ ਸਵਾਲ ਖੜ੍ਹੇ ਹੋ ਗਏ ਹਨ, ਜਿਨ੍ਹਾਂ ਨੇ […]

•CNC News
India

ਪਹਿਲਗਾਮ ਅੱਤਵਾਦੀ ਹਮਲਾ ਭਾਰਤ ਦੀ ਆਤਮਾ ‘ਤੇ ਵਾਰ ਸੀ: ਮੋਦੀ

ਪਹਿਲਗਾਮ ਅੱਤਵਾਦੀ ਹਮਲਾ ਭਾਰਤ ਦੀ ਆਤਮਾ ‘ਤੇ ਵਾਰ ਸੀ: ਮੋਦੀ ਗੰਗਟੋਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਅੱਤਵਾਦ ਵਿਰੁੱਧ ਆਪਣੀ ਲੜਾਈ ਵਿੱਚ ਇੱਕਜੁੱਟ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਢੁਕਵਾਂ ਜਵਾਬ ਦਿੱਤਾ ਅਤੇ ਪਾਕਿਸਤਾਨ ਵਿੱਚ ਅੱਤਵਾਦੀ ਬੁਨਿਆਦੀ ਢਾਂਚੇ ਅਤੇ ਕਈ ਹਵਾਈ ਅੱਡੇ ਤਬਾਹ ਕਰ ਦਿੱਤੇ। ਪਹਿਲਗਾਮ ਹਮਲੇ ਨੂੰ ਧਾਰਮਿਕ ਲੀਹਾਂ […]

•CNC News
latest News

ਮਨੁੱਖੀ ਤਸਕਰੀ ਦੇ ਦੋਸ਼ ਹੇਠ ਹਰਸ਼ ਪਟੇਲ ਨੂੰ 10 ਸਾਲ ਦੀ ਕੈਦ

ਮਨੁੱਖੀ ਤਸਕਰੀ ਦੇ ਦੋਸ਼ ਹੇਠ ਹਰਸ਼ ਪਟੇਲ ਨੂੰ 10 ਸਾਲ ਦੀ ਕੈਦ ਵੈਨਕੂਵਰ: ਮਿਨੀਸੋਟਾ ਦੇ ਜੱਜ ਨੇ 25 ਜਨਵਰੀ 2022 ਦੀ ਬਰਫਾਨੀ ਰਾਤ ਅਮਰੀਕਾ ਵੱਲ ਸਰਹੱਦ ਪਾਰ ਕਰਦਿਆਂ ਮਾਰੇ ਗਏ ਗੁਜਰਾਤੀ ਪਰਿਵਾਰ ਦੇ ਚਾਰ ਜੀਆਂ ਵਾਲੇ ਮਾਮਲੇ ਵਿਚ ਹਰਸ਼ ਕੁਮਾਰ ਪਟੇਲ ਅਤੇ ਸਟੀਵ ਸ਼ੈਡੀ ਨੂੰ ਦੋਸ਼ੀ ਮੰਨਦਿਆਂ ਕ੍ਰਮਵਾਰ 10 ਅਤੇ ਸਾਢੇ 6 ਸਾਲ ਕੈਦ ਦੀ […]

•CNC News
latest News

ਐਲਨ ਮਸਕ ਵੱਲੋਂ ਅਹੁਦੇ ਤੋਂ ਅਸਤੀਫ਼ਾ

ਐਲਨ ਮਸਕ ਵੱਲੋਂ ਅਹੁਦੇ ਤੋਂ ਅਸਤੀਫ਼ਾ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਵਿਚ ਸਲਾਹਕਾਰ ਵਜੋਂ ਕੰਮ ਕਰ ਰਹੇ ਐਲਨ ਮਸਕ ਨੇ ਸੰਘੀ ਖਰਚਿਆਂ ਵਿਚ ਕਟੌਤੀ ਤੇ ਨੌਕਰਸ਼ਾਹੀ ਵਿਚ ਸੁਧਾਰ ਦੀਆਂ ਕੋਸ਼ਿਸ਼ਾਂ ਮਗਰੋਂ ਅਹੁਦਾ ਛੱਡ ਦਿੱਤਾ ਹੈ। ਐਲਨ ਮਸਕ ਨੇ ਬੁੱਧਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ਉੱਤੇ ਆਪਣੇ ਅਸਤੀਫੇ ਬਾਰੇ ਜਾਣਕਾਰੀ ਸਾਂਝੀ ਕੀਤੀ। […]

•CNC News
India

ਚਾਰ ਸੂਬਿਆਂ ਦੀਆਂ ਪੰਜ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਦਾ ਐਲਾਨ

ਚਾਰ ਸੂਬਿਆਂ ਦੀਆਂ ਪੰਜ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਦਾ ਐਲਾਨ ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਚਾਰ ਸੂਬਿਆਂ ਪੰਜਾਬ, ਗੁਜਰਾਤ, ਕੇਰਲਾ ਅਤੇ ਪੱਛਮੀ ਬੰਗਾਲ ਦੀਆਂ ਪੰਜ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਹੈ। ਸਾਰੀਆਂ ਸੀਟਾਂ ’ਤੇ 19 ਜੂਨ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 23 ਜੂਨ ਨੂੰ ਆਉਣਗੇ। ਵੋਟਾਂ ਗੁਜਰਾਤ ਦੇ ਕਡੀ […]

•CNC News
India

ਚੀਨ ਨੂੰ ਆਪਣਾ ‘ਮੁੱਖ ਵਿਰੋਧੀ’ ਮੰਨਦਾ ਹੈ ਭਾਰਤ: ਅਮਰੀਕੀ ਖ਼ੁਫ਼ੀਆ ਏਜੰਸੀ

ਚੀਨ ਨੂੰ ਆਪਣਾ ‘ਮੁੱਖ ਵਿਰੋਧੀ’ ਮੰਨਦਾ ਹੈ ਭਾਰਤ: ਅਮਰੀਕੀ ਖ਼ੁਫ਼ੀਆ ਏਜੰਸੀ ਵਾਸ਼ਿੰਗਟਨ : ਅਮਰੀਕਾ ਦੀ ਰੱਖਿਆ ਖੁਫ਼ੀਆ ਏਜੰਸੀ ਵੱਲੋਂ ਜਾਰੀ ਤਾਜ਼ਾ ‘ਵਿਸ਼ਵ ਖ਼ਤਰਾ ਮੁਲਾਂਕਣ’ (World “hreat 1ssessment) ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਵੱਲੋਂ ਭਾਰਤ ਨੂੰ ਆਪਣੀ ਹੋਂਦ ਲਈ ਖ਼ਤਰਾ ਮੰਨਿਆ ਜਾ ਰਿਹਾ ਹੈ। ਇਸ ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ […]

•CNC News
latest News

ਐਲਨ ਮਸਕ ਦੀ SpaceX ਵੱਲੋਂ ‘ਸਟਾਰਸ਼ਿਪ’ ਨੂੰ ਲਾਂਚ ਕਰਨ ਦੀ ਤੀਜੀ ਕੋਸ਼ਿਸ਼ ਵੀ ਨਾਕਾਮ

ਐਲਨ ਮਸਕ ਦੀ SpaceX ਵੱਲੋਂ ‘ਸਟਾਰਸ਼ਿਪ’ ਨੂੰ ਲਾਂਚ ਕਰਨ ਦੀ ਤੀਜੀ ਕੋਸ਼ਿਸ਼ ਵੀ ਨਾਕਾਮ ਟੈਕਸਾਸ(ਅਮਰੀਕਾ) ਵਿਸ਼ਵ ਦੇ ਸਭ ਤੋਂ ਧਨਾਢ ਵਿਅਕਤੀ ਐਲਨ ਮਸਕ ਦੀ ਕੰਪਨੀ SpaceX ਨੇ ਦੁਨੀਆ ਦੇ ਸਭ ਤੋਂ ਤਾਕਤਵਾਰ ਰਾਕੇਟ ‘ਸਟਾਰਸ਼ਿਪ’ ਦਾ 9ਵਾਂ ਟੈਸਟ 28 ਮਈ ਨੂੰ (ਭਾਰਤੀ ਸਮੇਂ ਮੁਤਾਬਕ) ਸਵੇਰੇ 5 ਵਜੇ ਟੈਕਸਾਸ ਦੇ ਬੋਕਾ ਚਿਕਾ ਤੋਂ ਕੀਤਾ। ਲਾਂਚਿੰਗ ਦੇ ਕਰੀਬ […]

•CNC News
India

ਲਾਲੂ ਘਰ ਪੋਤਰੇ ਨੇ ਲਿਆ ਜਨਮ

ਲਾਲੂ ਘਰ ਪੋਤਰੇ ਨੇ ਲਿਆ ਜਨਮ ਪਟਨਾ : ਰਾਸ਼ਟਰੀ ਜਨਤਾ ਦਲ (ਆਰਜੇਡੀ) ਆਗੂ ਤੇਜਸਵੀ ਯਾਦਵ ਅਤੇ ਉਨ੍ਹਾਂ ਦੀ ਪਤਨੀ ਰਾਜਸ੍ਰੀ ਦੇ ਘਰ ਅੱਜ ਦੂਜੇ ਬੱਚੇ ਨੇ ਜਨਮ ਲਿਆ ਹੈ। ਰਾਜਸ੍ਰੀ ਨੇ ਅੱਜ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਪੁੱਤਰ ਨੂੰ ਜਨਮ ਦਿੱਤਾ। ਬਿਹਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਇਹ ਖ਼ਬਰ […]

•CNC News
India

ਕਰਨਲ ਸੋਫੀਆ ’ਤੇ ਟਿੱਪਣੀ ਮਾਮਲਾ ’ਚ ਵਿਜੈ ਸ਼ਾਹ ਵਿਰੁੱਧ ਹਾਈ ਕੋਰਟ ਦੀ ਕਾਰਵਾਈ

ਕਰਨਲ ਸੋਫੀਆ ’ਤੇ ਟਿੱਪਣੀ ਮਾਮਲਾ ’ਚ ਵਿਜੈ ਸ਼ਾਹ ਵਿਰੁੱਧ ਹਾਈ ਕੋਰਟ ਦੀ ਕਾਰਵਾਈ ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਵਿੱਚ ਰਾਜ ਮੰਤਰੀ ਵਿਜੈ ਸ਼ਾਹ ਵਿਰੁੱਧ ਭਾਰਤੀ ਫੌਜ ਦੀ ਅਧਿਕਾਰੀ ਕਰਨਲ ਸੋਫੀਆ ਕੁਰੈਸ਼ੀ ਵਿਰੁੱਧ ਟਿੱਪਣੀ ਲਈ ਕਾਰਵਾਈ ਬੰਦ ਕਰਨ ਦਾ ਆਦੇਸ਼ ਦਿੱਤਾ ਅਤੇ ਕਿਹਾ ਕਿ ਉਹ ਹੁਣ ਇਸ ਮਾਮਲੇ ਦੀ […]

•CNC News
Send a news tip