ਦਿੱਲੀ ਹਵਾਈ ਅੱਡੇ ’ਤੇ ਬੈਗ ’ਚੋਂ 50 ਕਾਰਤੂਸ ਮਿਲੇ

Crimeਦਿੱਲੀ ਹਵਾਈ ਅੱਡੇ ’ਤੇ ਬੈਗ ’ਚੋਂ 50 ਕਾਰਤੂਸ ਮਿਲੇ

ਦਿੱਲੀ ਹਵਾਈ ਅੱਡੇ ’ਤੇ ਬੈਗ ’ਚੋਂ 50 ਕਾਰਤੂਸ ਮਿਲੇ

ਨਵੀਂ ਦਿੱਲੀ :ਪੰਜਾਬ ਦੇ 45 ਸਾਲਾ ਵਿਅਕਤੀ ਨੂੰ ਰਾਸ਼ਟਰੀ ਰਾਜਧਾਨੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈਜੀਆਈ) ਹਵਾਈ ਅੱਡੇ ’ਤੇ ਉਸਦੇ ਸਾਮਾਨ ਵਿੱਚ 50 ਕਾਰਤੂਸ ਮਿਲਣ ਬਾਅਦ ਹਿਰਾਸਤ ਵਿੱਚ ਲਿਆ। ਪੁਲੀਸ ਅਨੁਸਾਰ ਪੰਜਾਬ ਦੇ ਗੁਰਦਾਸਪੁਰ ਦੇ ਰਹਿਣ ਵਾਲੇ ਗੁਰਿੰਦਰ ਸਿੰਘ ਨੂੰ ਉਸ ਵੇਲੇ ਹਿਰਾਸਤ ਵਿੱਚ ਲਿਆ ਗਿਆ ਜਦੋਂ ਉਹ ਅੰਮਿ੍ਰਤਸਰ ਜਾ ਰਹੀ ਵਿਸਤਾਰਾ ਏਅਰਲਾਈਨਜ਼ ਵਿੱਚ ਸਵਾਰ ਹੋ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਸ ਦੇ ਸਾਮਾਨ ਦੀ ਸਕਰੀਨਿੰਗ ਦੌਰਾਨ ਸੁਰੱਖਿਆ ਕਰਮਚਾਰੀਆਂ ਨੇ ਕਾਰਤੂਸਾਂ ਦੀ ਤਸਵੀਰ ਦੇਖੀ। ਇਸ ਲਈ ਉਸ ਦੇ ਬੈਗ ਨੂੰ ਜਾਂਚ ਲਈ ਭੇਜਿਆ ਗਿਆ ਸੀ। ਇਸ ਦੌਰਾਨ ਉਸ ਦੇ ਹੈਂਡਬੈਗ ਵਿੱਚੋਂ ਕੁੱਲ 50 ਕਾਰਤੂਸ ਬਰਾਮਦ ਹੋਏ। ਉਸ ਕੋਲ ਅਸਲਾ ਲਿਜਾਣ ਲਈ ਕੋਈ ਜਾਇਜ਼ ਲਾਇਸੈਂਸ ਨਹੀਂ ਸੀ। ਅਸਲਾ ਐਕਟ ਤਹਿਤ ਐੱਫਆਈਆਰ ਦਰਜ਼ ਕੀਤੀ ਗਈ ਹੈ।

Check out our other content

Check out other tags:

Most Popular Articles