ਮੁੜ ਤਬਾਹੀ! ਚੀਨ ਦੇ ਨਵੇਂ ਵਾਇਰਸ ਦੀ ਪੂਰੀ ਦੁਨੀਆ ‘ਚ ਦਹਿਸ਼ਤ, ਭਾਰਤ ਵੀ ਹੋਇਆ ਚੌਕਸ.

World Newsਮੁੜ ਤਬਾਹੀ! ਚੀਨ ਦੇ ਨਵੇਂ ਵਾਇਰਸ ਦੀ ਪੂਰੀ ਦੁਨੀਆ 'ਚ ਦਹਿਸ਼ਤ, ਭਾਰਤ ਵੀ ਹੋਇਆ ਚੌਕਸ.

ਮੁੜ ਤਬਾਹੀ! ਚੀਨ ਦੇ ਨਵੇਂ ਵਾਇਰਸ ਦੀ ਪੂਰੀ ਦੁਨੀਆ ‘ਚ ਦਹਿਸ਼ਤ, ਭਾਰਤ ਵੀ ਹੋਇਆ ਚੌਕਸ.

– ਚੀਨ ਤੋਂ ਆਏ ਨਵੇਂ ਵਾਇਰਸ ਨੂੰ ਲੈ ਕੇ ਪੂਰੀ ਦੁਨੀਆ ‘ਚ ਦਹਿਸ਼ਤ ਦਾ ਮਾਹੌਲ ਹੈ। ਹਰ ਕਿਸੇ ਦੇ ਮਨ ਵਿੱਚ ਇੱਕ ਹੀ ਡਰ ਹੈ ਕਿ ਕੀ ਕਰੋਨਾ ਵਾਇਰਸ ਦੀ ਲਾਗ ਵਾਂਗ ਇਹ ਵੀ ਘਾਤਕ ਹੈ? ਸਾਹ ਦੀ ਸਮੱਸਿਆ ਪੈਦਾ ਕਰਨ ਵਾਲੇ ਇਸ ਵਾਇਰਸ ਦਾ ਨਾਮ HMPV (Human Metapneumovirus) ਹੈ। ਕਿਹਾ ਜਾ ਰਿਹਾ ਹੈ ਕਿ ਇਸ ਵਾਇਰਸ ਦਾ ਕੋਈ ਟੀਕਾ ਨਹੀਂ ਹੈ। ਭਾਰਤ ਵਿੱਚ ਵੀ ਲੋਕ ਇਸ ਵਾਇਰਸ ਤੋਂ ਡਰੇ ਹੋਏ ਹਨ। ਵਿਸ਼ਵ ਸਿਹਤ ਸੰਗਠਨ (WHO) ਨੇ ਚੀਨ ਤੋਂ ਇਸ ਵਾਇਰਸ ਬਾਰੇ ਜਾਣਕਾਰੀ ਮੰਗੀ ਹੈ। ਹਾਲਾਂਕਿ ਚੀਨ ਦਾ ਕਹਿਣਾ ਹੈ ਕਿ ਉੱਥੇ ਸਥਿਤੀ ਆਮ ਵਾਂਗ ਹੈ ਅਤੇ ਡਰਨ ਦੀ ਕੋਈ ਗੱਲ ਨਹੀਂ ਹੈ।ਚੀਨ ਦਾ ਨਵਾਂ ਵਾਇਰਸ ਹਿਊਮਨ ਮੈਟਾਪਨੀਓਮੋਵਾਇਰਸ, ਜਿਸ ਨੂੰ HMPV ਵੀ ਕਿਹਾ ਜਾਂਦਾ ਹੈ, ਇੱਕ ਕਿਸਮ ਦਾ ਆਮ ਸਾਹ ਸੰਬੰਧੀ ਵਾਇਰਸ ਹੈ ਜੋ ਹਰ ਉਮਰ ਦੇ ਲੋਕਾਂ ਵਿੱਚ ਫੈਲ ਸਕਦਾ ਹੈ। ਇਸ ਵਾਇਰਸ ਦਾ ਬਜ਼ੁਰਗਾਂ ਅਤੇ ਛੋਟੇ ਬੱਚਿਆਂ ਉਤੇ ਜ਼ਿਆਦਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਜੇਕਰ ਤੁਸੀਂ ਵਾਇਰਸ ਨਾਲ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਂਦੇ ਹੋ, ਤਾਂ ਤੁਸੀਂ ਵੀ ਇਸ ਵਾਇਰਸ ਨਾਲ ਸੰਕਰਮਿਤ ਹੋ ਸਕਦੇ ਹੋ। ਇਸ ਦੇ ਕੁਝ ਆਮ ਲੱਛਣ ਹਨ- ਨੱਕ ਵਗਣਾ, ਗਲੇ ਵਿੱਚ ਖਰਾਸ਼, ਸਿਰ ਦਰਦ, ਥਕਾਵਟ, ਖੰਘ, ਬੁਖਾਰ ਜਾਂ ਜ਼ੁਕਾਮ ਮਹਿਸੂਸ ਹੋਣਾ

Check out our other content

Check out other tags:

Most Popular Articles