ਮੋਦੀ ਦਾ ਜਪਾਨ ਤੇ ਚੀਨ ਦੌਰਾ 29 ਤੋਂ

Indiaਮੋਦੀ ਦਾ ਜਪਾਨ ਤੇ ਚੀਨ ਦੌਰਾ 29 ਤੋਂ

ਮੋਦੀ ਦਾ ਜਪਾਨ ਤੇ ਚੀਨ ਦੌਰਾ 29 ਤੋਂ
ਨਵੀਂ ਦਿੱਲੀ :ਪ੍ਰਧਾਨ ਮੰਤਰੀ ਨਰਿੰਦਰ ਮੋਦੀ 29 ਅਗਸਤ ਤੋਂ ਜਪਾਨ ਤੇ ਚੀਨ ਦੇ ਚਾਰ ਰੋਜ਼ਾ ਦੌਰੇ ’ਤੇ ਜਾਣਗੇ। ਇਹ ਜਾਣਕਾਰੀ ਅੱਜ ਵਿਦੇਸ਼ ਮੰਤਰਾਲੇ ਨੇ ਦਿੱਤੀ। ਆਪਣੇ ਇਸ ਦੌਰੇ ਦੇ ਪਹਿਲੇ ਪੜਾਅ ਤਹਿਤ ਮੋਦੀ ਦੋ ਦਿਨ ਜਪਾਨ ਵਿੱਚ ਰਹਿਣਗੇ। ਉਪਰੰਤ ਜਪਾਨ ਤੋਂ ਉਹ ਸ਼ੰਘਾਈ ਸਹਿਯੋਗ ਸੰਸਥਾ (ਐੱਸਸੀਓ) ਦੇ ਸਾਲਾਨਾ ਸਿਖ਼ਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਚੀਨ ਜਾਣਗੇ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੇ ਭਾਰਤ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਦੋ ਏਸ਼ਿਆਈ ਦੇਸ਼ਾਂ ਦੇ ਦੌਰੇ ਦਾ ਇਹ ਐਲਾਨ ਕੀਤਾ ਗਿਆ ਹੈ।

Check out our other content

Check out other tags:

Most Popular Articles