ਕੇਐੱਲਐੱਮ ਦੀ ਹੜਤਾਲ ਕਾਰਨ 100 ਉਡਾਣਾਂ ਰੱਦ

0
480

ਕੇਐੱਲਐੱਮ ਦੀ ਹੜਤਾਲ ਕਾਰਨ 100 ਉਡਾਣਾਂ ਰੱਦ
ਐਮਸਟਰਡਮ, ਹਾਲੈਂਡ ਦੀ ਕੇਐੱਲਐੱਮ ਏਅਰਲਾਈਨ ਸਮੂਹ ਦੇ ਮੁਲਾਜ਼ਮ 10 ਸਤੰਬਰ ਨੂੰ ਆਪਣੇ ਮਸਲਿਆਂ ਨੂੰ ਲੈ ਕੇ ਦੋ ਘੰਟੇ ਦੀ ਹੜਤਾਲ ’ਤੇ ਰਹਿਣਗੇ। ਇਸ ਕਾਰਨ 100 ਉਡਾਣਾਂ ਰੱਦ ਕੀਤੀਆਂ ਜਾਣਗੀਆਂ ਜਿਸ ਦੀ ਪੁਸ਼ਟੀ KLM ਦੇ ਇੱਕ ਬੁਲਾਰੇ ਨੇ ਡੱਚ ਨਿਊਜ਼ ਏਜੰਸੀ ਨਾਲ ਗੱਲਬਾਤ ਕੀਤੀ ਹੈ। ਇਹ ਉਡਾਣਾਂ ਰੱਦ ਹੋਣ ਨਾਲ 27,000 ਯਾਤਰੀ ਪ੍ਰਭਾਵਿਤ ਹੋਣਗੇ।
ਜ਼ਿਕਰਯੋਗ ਹੈ ਕਿ ਯੂਰਪੀਅਨ ਏਅਰਲਾਈਨਾਂ ਇਸ ਗਰਮੀਆਂ ਵਿੱਚ ਹੜਤਾਲਾਂ ਨਾਲ ਜੂਝ ਰਹੀਆਂ ਹਨ। ਕੇਐੱਲਐੱਮ ਨੇ ਪਿਛਲੇ ਹਫ਼ਤੇ ਕੁਝ ਮਜ਼ਦੂਰ ਯੂਨੀਅਨਾਂ ਨਾਲ ਇੱਕ ਸਮਝੌਤਾ ਕੀਤਾ ਸੀ ਪਰ ਇਸ ਮਾਮਲੇ ਦਾ ਹੱਲ ਨਹੀਂ ਹੋਇਆ। ਹਵਾਈ ਉਡਾਣ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਗਰਾਊਂਡ ਸਟਾਫ ਵੱਲੋਂ ਦੋ ਘੰਟੇ ਦੀ ਹੜਤਾਲ ਦੀ ਯੋਜਨਾ ਬਣਾਈ ਗਈ ਹੈ ਜਿਸ ਤੋਂ ਬਾਅਦ ਅਗਲੇ ਬੁੱਧਵਾਰ, 17 ਸਤੰਬਰ ਨੂੰ ਸਵੇਰੇ ਵੀ ਚਾਰ ਘੰਟੇ ਦੀ ਹੜਤਾਲ ਕੀਤੀ ਜਾਵੇਗੀ।

LEAVE A REPLY

Please enter your comment!
Please enter your name here