ਕਾਂਗੋ ਵਿੱਚ ਬਾਗੀਆਂ ਵੱਲੋਂ ਹਮਲਾ ਦੌਰਾਨ 60 ਮੌਤਾਂ

0
374

ਕਾਂਗੋ ਵਿੱਚ ਬਾਗੀਆਂ ਵੱਲੋਂ ਹਮਲਾ ਦੌਰਾਨ 60 ਮੌਤਾਂ
ਗੋਮਾ :ਬਾਗੀਆਂ ਵੱਲੋਂ ਰਾਤ ਵੇਲੇ ਕੀਤੇ ਗਏ ਹਮਲੇ ਵਿੱਚ 60 ਲੋਕ ਮਾਰੇ ਗਏ ਹਨ। ਇਹ ਹਮਲਾ ਉੱਤਰੀ ਕਿਵੂ ਦੇ ਨਟੋਯੋ ਵਿੱਚ ਅਲਾਈਡ ਡੈਮੋਕ੍ਰੇਟਿਕ ਫੋਰਸ ਵਲੋਂ ਉਸ ਵੇਲੇ ਕੀਤਾ ਗਿਆ, ਜਦੋਂ ਇਹ ਲੋਕ ਇਕ ਮ੍ਰਿਤਕ ਨੂੰ ਦਫ਼ਨਾਉਣ ਲਈ ਇਕੱਠੇ ਹੋਏ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਏਡੀਐਫ ਹਮਲੇ ਵਿੱਚ 60 ਜਣੇ ਮਾਰੇ ਗਏ ਹਨ ਪਰ ਇਹ ਗਿਣਤੀ ਅੰਤਿਮ ਨਹੀਂ ਹੈ। ਇਸ ਸਬੰਧੀ ਅੱਜ ਸ਼ਾਮ ਵੇਲੇ ਮੁੜ ਗਿਣਤੀ ਕੀਤੀ ਜਾਵੇਗੀ। ਇਹ ਪਤਾ ਲੱਗਿਆ ਹੈ ਕਿ ਬਾਗੀਆਂ ਨੇ ਇਸ ਮੌਕੇ ਇਕੱਠੇ ਹੋਏ ਲੋਕਾਂ ’ਤੇ ਚਾਕੂ ਨਾਲ ਕਈ ਵਾਰ ਕੀਤੇ ਤੇ ਕਈਆਂ ਦੀਆਂ ਗਰਦਨਾਂ ਲਾਹ ਦਿੱਤੀਆਂ ਗਈਆਂ।

LEAVE A REPLY

Please enter your comment!
Please enter your name here