ਸ਼ੱਕ ਦੇ ਆਧਾਰ ’ਤੇ ਜਹਾਜ ਫਰਾਂਸ ਵਿੱਚ ਉਤਾਰਿਆ

latest Newsਸ਼ੱਕ ਦੇ ਆਧਾਰ ’ਤੇ ਜਹਾਜ ਫਰਾਂਸ ਵਿੱਚ ਉਤਾਰਿਆ

ਸ਼ੱਕ ਦੇ ਆਧਾਰ ’ਤੇ ਜਹਾਜ ਫਰਾਂਸ ਵਿੱਚ ਉਤਾਰਿਆ

ਪੈਰਿਸ : ਭਾਰਤੀਆਂ ਸਮੇਤ 303 ਵਿਅਕਤੀਆਂ ਨੂੰ ਲੈ ਕੇ ਨਿਕਾਰਾਗੁਆ ਜਾ ਰਹੀ ਉਡਾਣ ਨੂੰ ‘ਮਨੁੱਖੀ ਤਸਕਰੀ’ ਦੇ ਸੱਕ ਵਿੱਚ ਫਰਾਂਸ ਵਿੱਚ ਉਤਾਰਨ ਤੋਂ ਬਾਅਦ ਫਰਾਂਸ ਵਿੱਚ ਭਾਰਤੀ ਸਫਾਰਤਖਾਨੇ ਨੂੰ ਆਪਣੇ ਨਾਗਰਿਕਾਂ ਨਾਲ ਸੰਪਰਕ ਕਰਨ ਦੀ ਇਜਾਜਤ ਦਿੱਤੀ ਗਈ ਹੈ।। ਇਹ ਜਹਾਜ 303 ਯਾਤਰੀਆਂ ਨੂੰ ਲੈ ਕੇ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਨਿਕਾਰਾਗੁਆ ਜਾ ਰਿਹਾ ਸੀ। ਫਰਾਂਸੀਸੀ ਅਧਿਕਾਰੀਆਂ ਨੇ ਜਹਾਜ ਨੂੰ ਮਨੁੱਖੀ ਤਸਕਰੀ ਦੇ ਸੱਕ ਵਿੱਚ ਕਬਜੇ ਵਿੱਚ ਲਿਆ ਹੈ।

ਰਾਸਟਰ ਵਿਰੋਧੀ ਸੰਗਠਤ ਅਪਰਾਧ ਦੇ ਮਾਮਲਿਆਂ ਦੇਖਣ ਵਾਲੀ ਸੰਸਥਾ ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ। ਪੈਰਿਸ ਦੇ ਸਰਕਾਰੀ ਵਕੀਲ ਦੇ ਦਫਤਰ ਨੇ ਬਿਆਨ ਵਿਚ ਕਿਹਾ ਕਿ ਵਿਸੇਸ ਜਾਂਚਕਰਤਾ ਜਹਾਜ ਵਿਚ ਸਵਾਰ ਸਾਰੇ ਯਾਤਰੀਆਂ ਤੋਂ ਪੁੱਛ ਪੜਤਾਲ ਕਰ ਰਹੇ ਸਨ। ਜਹਾਜ ‘ਚ ਸਵਾਰ 303 ਵਿਅਕਤੀ, ਜਿਨ੍ਹਾਂ ‘ਚੋਂ ਜਅਿਾਦਾਤਰ ਭਾਰਤੀ ਮੂਲ ਦੇ ਹਨ, ਸੰਯੁਕਤ ਅਰਬ ਅਮੀਰਾਤ ‘ਚ ਕੰਮ ਕਰਦੇ ਹਨ। ਰਿਪੋਰਟਾਂ ਮੁਤਾਬਕ ਭਾਰਤੀ ਯਾਤਰੀਆਂ ਨੇ ਮੱਧ ਅਮਰੀਕਾ ਪਹੁੰਚਣ ਲਈ ਇਸ ਯਾਤਰਾ ਦੀ ਯੋਜਨਾ ਬਣਾਈ ਹੋ ਸਕਦੀ ਹੈ, ਜਿੱਥੋਂ ਉਹ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਂ ਕੈਨੇਡਾ ਵਿੱਚ ਦਾਖਲ ਹੋਣ ਦੀ ਕੋਸਸਿ ਕਰ ਸਕਦੇ ਹਨ। ਫਰਾਂਸ ਪਹੁੰਚਣ ਤੋਂ ਬਾਅਦ ਯਾਤਰੀਆਂ ਨੂੰ ਪਹਿਲਾਂ ਜਹਾਜ ਵਿੱਚ ਰੱਖਿਆ ਗਿਆ ਪਰ ਫਿਰ ਬਾਹਰ ਕੱਢ ਕੇ ਟਰਮੀਨਲ ਬਿਲਡਿੰਗ ਵਿੱਚ ਭੇਜ ਦਿੱਤਾ ਗਿਆ। ਪੂਰੇ ਏਅਰਪੋਰਟ ਨੂੰ ਪੁਲੀਸ ਨੇ ਘੇਰ ਲਿਆ ਹੈ।

Check out our other content

Check out other tags:

Most Popular Articles