ਰੂਸ ਦੇ ਸਾਬਕਾ ਟਰਾਂਸਪੋਰਟ ਮੰਤਰੀ ਨੇ ਆਪਣੇ ਆਪ ਨੂੰ ਮਾਰੀ ਗੋਲੀ
ਮਾਸਕੋ : ਰੂਸੀ ਸਦਰ ਵਲਾਦੀਮੀਰ ਪੂਤਿਨ ਵੱਲੋਂ ਸੋਮਵਾਰ ਨੂੰ ਅਹੁਦੇ ਤੋਂ ਬਰਤਰਫ਼ ਕੀਤੇ ਗਏ ਟਰਾਂਸਪੋਰਟ ਮੰਤਰੀ ਰੋਮਨ ਸਤਾਰੋਵੋਇਤ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ। ਇਹ ਰਿਪੋਰਟ ਇਜ਼ਵੇਸਤੀਆ ਨਿਊਜ਼ ਆਊਟਲੈਟ ਨੇ ਸੂਤਰਾ ਦੇ ਹਵਾਲੇ ਨਾਲ ਦਿੱਤੀ ਹੈ।
ਗ਼ੌਰਤਲਬ ਹੈ ਕਿ ਅੱਜ ਹੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਸਤਾਰੋਵੋਇਤ ਨੂੰ ਟਰਾਂਸਪੋਰਟ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਸੀ