ਸ਼ੀ ਨੇ ਅਮਰੀਕਾ ਖ਼ਿਲਾਫ਼ ਸਾਜ਼ਿਸ਼ ਰੱਚੀ : ਟਰੰਪ
ਵਾਸ਼ਿੰਗਟਨ/ਤਾਇਪੇ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ’ਤੇ ਅਮਰੀਕਾ ਖ਼ਿਲਾਫ਼ ‘ਸਾਜ਼ਿਸ਼ ਰਚਣ’ ਦਾ ਦੋਸ਼ ਲਗਾਇਆ ਹੈ, ਕਿਉਂਕਿ ਉੱਤਰੀ ਕੋਰਿਆਈ ਨੇਤਾ ਕਿਮ ਜੌਂਗ ਉਨ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਚੀਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਫੌਜੀ ਪਰੇਡ ਵਿੱਚ ਸ਼ਿਰਕਤ ਕੀਤੀ ਹੈ। ਟਰੰਪ ਨੇ ਟਰੁੱਥ ਸੋਸ਼ਲ ’ਤੇ ਪੋਸਟ ਵਿੱਚ ਲਿਖਿਆ, ‘ਰਾਸ਼ਟਰਪਤੀ ਸ਼ੀ ਅਤੇ ਚੀਨ ਦੇ ਸ਼ਾਨਦਾਰ ਲੋਕਾਂ ਦਾ ਜਸ਼ਨ ਦਾ ਦਿਨ ਹੈ। ਕਿਰਪਾ ਕਰਕੇ ਵਲਾਦੀਮੀਰ ਪੂਤਿਨ ਅਤੇ ਕਿਮ ਜੌਂਗ ਉਨ ਨੂੰ ਮੇਰੀਆਂ ਨਿੱਘੀਆਂ ਸ਼ੁਭਕਾਮਨਾਵਾਂ ਦਿਓ ਕਿਉਂਕਿ ਤੁਸੀਂ ਸੰਯੁਕਤ ਰਾਸ਼ਟਰ ਅਮਰੀਕਾ ਖ਼?ਲਾਫ਼ ਸਾਜ਼ਿਸ਼ ਰਚ ਰਹੇ ਹੋ।’ ਇਸੇ ਦੌਰਾਨ ਤਾਇਵਾਨ ਦੇ ਰਾਸ਼ਟਰਪਤੀ ਵਿਲੀਅਮ ਲਾਈ ਨੇ ਆਪਣੀਆਂ ਸਰਹੱਦਾਂ ’ਤੇ ਵੱਧ ਰਹੀ ਚੀਨ ਦੀ ਘੁਸਪੈਠ ਬਾਰੇ ਗੱਲ ਕੀਤੀ। ਚੀਨ ਦੀ ਫੌਜੀ ਪਰੇਡ ’ਚ ਪੂਤਿਨ ਤੇ ਕਿਮ ਜੌਂਗ ਦੀ ਹਾਜ਼ਰੀ ਮਗਰੋਂ ਲਾਈ ਨੇ ਕਿਹਾ, ‘ਅਸੀਂ ਸਾਰੇ ਜਾਣਦੇ ਹਾਂ ਕਿ ਮੌਜੂਦਾ ਸੁਰੱਖਿਆ ਵਾਤਾਵਰਣ ਪਹਿਲਾਂ ਨਾਲੋਂ ਕਿਤੇ ਵੱਧ ਗੰਭੀਰ ਹੈ। ਹਾਲ ਹੀ ਦੇ ਸਾਲਾਂ ਵਿੱਚ ਚੀਨੀ ਕਮਿਊਨਿਸਟਾਂ ਨੇ ਤਾਇਵਾਨ ਦੀ ਖਾੜੀ ਦੇ ਆਲੇ-ਦੁਆਲੇ ਫੌਜੀ ਜਹਾਜ਼ਾਂ ਅਤੇ ਲੜਾਕੂ ਜਹਾਜ਼ਾਂ ਨਾਲ ਲਗਾਤਾਰ ਗਤੀਵਿਧੀਆਂ ਕੀਤੀਆਂ ਹਨ।’
