ਇਮਰੋਜ ਨਹੀਂ ਰਹੇ, 98 ਸਾਲ ਦੀ ਉਮਰੇ ਮੁੰਬਈ ’ਚ ਦੇਹਾਂਤ

Indiaਇਮਰੋਜ ਨਹੀਂ ਰਹੇ, 98 ਸਾਲ ਦੀ ਉਮਰੇ ਮੁੰਬਈ ’ਚ ਦੇਹਾਂਤ

ਇਮਰੋਜ ਨਹੀਂ ਰਹੇ, 98 ਸਾਲ ਦੀ ਉਮਰੇ ਮੁੰਬਈ ’ਚ ਦੇਹਾਂਤ

ਨਵੀਂ ਦਿੱਲੀ : ਨਾਗਮਣੀ ਦੇ ਪੰਨਿਆਂ ਨੂੰ ਰੇਖਾ ਚਿੱਤਰਾਂ ਨਾਲ ਸਜਾਉਣ ਵਾਲੇ ਚਿੱਤਰਕਾਰ ਇਮਰੋਜ ਦਾ ਮੁਬੰਈ ਵਿਖੇ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 98ਵੇਂ ਵਰ੍ਹੇ ਵਿੱਚ ਸਨ। ਇਮਰੋਜ ਕਾਫੀ ਦਿਨਾਂ ਤੋਂ ਬਿਮਾਰ ਸਨ ਤੇ ਉਹ ਅੰਮਿ੍ਰਤਾ ਪ੍ਰੀਤਮ ਦੀ ਨੁੰਹ ਅਲਕਾ ਕੋਲ ਕਈ ਸਾਲਾਂ ਤੋਂ ਰਹਿ ਰਹੇ ਸਨ। ਮੁੰਬਈ ਉਨ੍ਹਾਂ ਕੋਲ ਗਈ ਹੋਈ ਲੇਖਿਕਾ ਅੰਮੀਆ ਕੰਵਰ ਨੇ ਦੱਸਿਆ ਕਿ ਇਮਰੋਜ ਨੂੰ ਕੁਝ ਸਮਾਂ ਪਹਿਲਾਂ ਮੁੰਬਈ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਤੇ ਹੁਣ ਉਹ ਫੂਡ ਨਾਲੀ ਨਾਲ ਖਾਣਾ ਲੈ ਰਹੇ ਸਨ। ਉਨ੍ਹਾਂ ਆਖਰੀ ਉਮਰੇ ਕਵਿਤਾ ਲਿਖਣੀ ਸੁਰੂ ਕੀਤੀ ਤੇ ਕਿਤਾਬ ਵੀ ਪ੍ਰਕਾਸਤਿ ਕਰਵਾਈ। ਉਨ੍ਹਾਂ ਦਾ ਸਸਕਾਰ ਅੱਜ ਧਾਨੂਕਰਬਾੜੀ ਕਾਂਦੀਵਾਲੀ ਵੈਸਟ ਮੁੰਬਈ ਵਿਚ ਕੀਤਾ ਜਾਵੇਗਾ। ਪੰਜਾਬੀ ਸਾਹਿਤ ਸਭਾ ਦਿੱਲੀ ਦੀ ਚੇਅਰਪਰਸਨ ਡਾ. ਰੇਣੂਕਾ ਸਿੰਘ, ਡਾਇਰੈਕਟਰ ਬਲਬੀਰ ਮਾਧੋਪੁਰੀ, ਸਿੱਖ ਆਗੂ ਬਲਬੀਰ ਸਿੰਘ ਵਿਵੇਕ ਵਿਹਾਰ, ਵਿਸਵ ਪੰਜਾਬੀ ਸੰਸਥਾ ਦੇ ਕੌਮਾਂਤਰੀ ਚੇਅਰਮੈਨ ਵਿਕਰਮਜੀਤ ਸਿੰਘ ਸਾਹਨੀ, ਸਲਿਾਲੇਖ ਪ੍ਰਕਾਸਨ ਦੇ ਸਤੀਸ, ਦਿਆਲ ਸਿੰਘ ਕਾਲਜ ਦੇ ਡਾ. ਕਮਲਜੀਤ ਸਿੰਘ, ਸਹਾਇਕ ਪ੍ਰੋਫੈਸਰ ਹਰਮੀਤ ਕੌਰ, ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਵੀ ਰਵਿੰਦਰ, ਡਾ. ਨਛੱਤਰ ਸਿੰਘ, ਡਾ. ਕੁਲਬੀਰ ਗੋਜਰਾ ਸਮੇਤ ਹੋਰ ਪੰਜਾਬੀ ਪਿਆਰਿਆਂ ਨੇ ਇਮਰੋਜ ਦੀ ਮੌਤ ਉਪਰ ਦੁੱਖ ਪ੍ਰਗਟ ਕੀਤਾ ਹੈ। ਇਮਰੋਜ ਨੇ ਅੱਖਰਕਾਰੀ ਤੇ ਕਿਤਾਬਾਂ ਦੇ ਟਾਈਟਲ ਬਣਾਉਣ ਲਈ ਵੱਖਰੀ ਸੈਲੀ ਵਿਕਸਿਤ ਕੀਤੀ ਤੇ ਪੰਜਾਬੀ, ਹਿੰਦੀ, ਉਰਦੂ ਦੀਆਂ ਅਨੇਕਾਂ ਕਿਤਾਬਾਂ ਦੇ ਟਾਈਟਲ ਤਿਆਰ ਕੀਤੇ।

Check out our other content

Check out other tags:

Most Popular Articles