ਹਵਾਈ ਸੈਨਾ ਤੇ ਬੀਐੱਸਐੱਫ ਹਾਈ ਅਲਰਟ ’ਤੇ

latest Newsਹਵਾਈ ਸੈਨਾ ਤੇ ਬੀਐੱਸਐੱਫ ਹਾਈ ਅਲਰਟ ’ਤੇ

ਹਵਾਈ ਸੈਨਾ ਤੇ ਬੀਐੱਸਐੱਫ ਹਾਈ ਅਲਰਟ ’ਤੇ

ਚੰਡੀਗੜ੍ਹ : ਭਾਰਤ ਵੱਲੋਂ 6-7 ਮਈ ਦੀ ਰਾਤ ਨੂੰ ਸਰਹੱਦ ਪਾਰ ਅਤਿਵਾਦੀ ਟਿਕਾਣਿਆਂ ’ਤੇ ਕੀਤੇ ਗਏ ਸਟੀਕ ਹਮਲਿਆਂ ਦੇ ਜਵਾਬ ਵਿੱਚ ਪਾਕਿਸਤਾਨ ਵੱਲੋਂ ਕੀਤੀ ਜਾਣ ਵਾਲੀ ਕਿਸੇ ਵੀ ਸੰਭਾਵੀ ਕਾਰਵਾਈ ਦੇ ਟਾਕਰੇ ਲਈ ਹਥਿਆਰਬੰਦ ਬਲਾਂ ਨੇ ਪੱਛਮੀ ਥੀਏਟਰ ਵਿੱਚ ਸਾਰੇ ਹਵਾਈ ਰੱਖਿਆ ਅਸਾਸਿਆਂ ਨੂੰ ਪੂਰੀ ਤਰ੍ਹਾਂ ਤਿਆਰ ਰੱਖਿਆ ਹੈ। ਸੂਤਰਾਂ ਅਨੁਸਾਰ ਘੁਸਪੈਠ ਰੋਕਣ ਅਤੇ ਸਰਹੱਦ ਨੇੜੇ ਸਰਗਰਮੀਆਂ ’ਤੇ ਨੇੜਿਓਂ ਨਜ਼ਰ ਰੱਖਣ ਲਈ ਸਰਹੱਦੀ ਸੁਰੱਖਿਆ ਬਲਾਂ ਵੱਲੋਂ ਜ਼ਮੀਨੀ ਪੱਧਰ ’ਤੇ ਚੌਕਸੀ ਵਧਾ ਦਿੱਤੀ ਗਈ ਹੈ। ਭਾਰਤੀ ਹਵਾਈ ਸੈਨਾ ਨੇ ਰਡਾਰਾਂ ਅਤੇ ਐਂਟੀ ਏਅਰਕ੍ਰਾਫ਼ ਹਥਿਆਰਾਂ ਨੂੰ ਸਰਗਰਮ ਕਰਨ ਤੋਂ ਇਲਾਵਾ ਰਣਨੀਤਕ ਥਾਵਾਂ ’ਤੇ ਸੁਰੱਖਿਆ ਬਲਾਂ ਨੂੰ ਤਿਆਰ ਬਰ ਤਿਆਰ ਰੱਖਿਆ ਗਿਆ ਹੈ। ਭਾਰਤੀ ਹਵਾਈ ਖੇਤਰ ਦੀ ਸੁਰੱਖਿਆ ਲਈ ਜੰਗੀ ਜਹਾਜ਼ਾਂ ਵੱਲੋਂ ਗਸ਼ਤ ਜਾਰੀ ਹੈ।

ਪਾਕਿਸਤਾਨ ਨੇ ਕੁਝ ਥਾਵਾਂ ‘ਤੇ ਭਾਰਤੀ ਹਮਲਿਆਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਹਵਾ ਅਤੇ ਜ਼ਮੀਨ ਤੋਂ ਢੁਕਵਾਂ ਜਵਾਬ ਦੇਵੇਗਾ। ਜਦੋਂ ਤੋਂ ਭਾਰਤ ਨੇ ਪਹਿਲਗਾਮ ਘਟਨਾ ਦਾ ਬਦਲਾ ਲੈਣ ਦਾ ਐਲਾਨ ਕੀਤਾ ਹੈ, ਪਾਕਿਸਤਾਨ ਨੇ ਵੀ ਜੰਗਬੰਦੀ ਸਮਝੌਤੇ ਦੀ ਉਲੰਘਣਾ ਕਰਦੇ ਹੋਏ ਕੰਟਰੋਲ ਰੇਖਾ ’ਤੇ ਬਿਨਾਂ ਭੜਕਾਹਟ ਦੇ ਗੋਲੀਬਾਰੀ ਕੀਤੀ ਹੈ। ਪਾਕਿਸਤਾਨ ’ਤੇ ਇਹ ਹਮਲੇ ਅਜਿਹੇ ਮੌਕੇ ਹੋਏ ਹਨ ਜਦੋਂ ਭਾਰਤੀ ਹਵਾਈ ਸੈਨਾ ਨੇ ਐਲਾਨ ਕੀਤਾ ਸੀ ਕਿ ਉਹ 7 ਮਈ ਤੋਂ ਮੂਹਰਲੀ ਕਤਾਰ ਦੇ ਕਈ ਜੰਗੀ ਜਹਾਜ਼ਾਂ ਦੀ ਮਦਦ ਨਾਲ ਕੰਟਰੋਲ ਰੇਖਾ ਦੇ ਨਾਲ ਦੋ ਰੋਜ਼ਾ ਮਸ਼ਕ ਕਰੇਗੀ। ਪਾਕਿਸਤਾਨ ਨਾਲ ਲੱਗਦੀ ਸਰਹੱਦ ਨੇੜੇ ਦੱਖਣ-ਪੱਛਮੀ ਰਾਜਸਥਾਨ ਦੇ ਹਵਾਈ ਖੇਤਰ ਦੇ ਕੁਝ ਹਿੱਸਿਆਂ ਨੂੰ ਬੰਦ ਕਰਨ ਲਈ ਹਵਾਈ ਫੌਜੀਆਂ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ।

Check out our other content

Check out other tags:

Most Popular Articles