ਚੜ੍ਹਦੀ ਸਵੇਰ ਵਾਪਰਿਆ ਭਿਆਨਕ ਹਾਦਸਾ

Indiaਚੜ੍ਹਦੀ ਸਵੇਰ ਵਾਪਰਿਆ ਭਿਆਨਕ ਹਾਦਸਾ

ਗਿਰੀਡੀਹ :- ਝਾਰਖੰਡ ਦੇ ਗਿਰੀਡੀਹ ਜ਼ਿਲ੍ਹੇ ‘ਚ ਸ਼ਨੀਵਾਰ ਨੂੰ ਇਕ ਵਾਹਨ (ਐੱਸ.ਯੂ.ਵੀ.) ਸੜਕ ਕਿਨਾਰੇ ਦਰੱਖਤ ਨਾਲ ਟਕਰਾ ਗਿਆ। ਇਸ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ ਅਤੇ 2 ਬੱਚਿਆਂ ਸਮੇਤ 5 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਹਾਦਸਾ ਸ਼ਨੀਵਾਰ ਤੜਕੇ ਕਰੀਬ 3 ਵਜੇ ਮੁਫਸਿਲ ਥਾਣਾ ਖੇਤਰ ਦੇ ਬਾਘਮਾਰਾ ‘ਚ ਵਾਪਰਿਆ। ਵਾਹਨ ‘ਚ 10 ਲੋਕ ਸਵਾਰ ਸਨ ਅਤੇ ਉਹ ਇਕ ਵਿਆਹ ਸਮਾਰੋਹ ਤੋਂ ਪਰਤ ਰਹੇ ਸਨ।

ਗਿਰੀਡੀਹ ਦੇ ਪੁਲਸ ਅਧਿਕਾਰੀ ਅਨਿਲ ਸਿੰਘ ਨੇ ਕਿਹਾ ਕਿ ਕਾਰ ਸਵਾਰ ਲੋਕ ਬਿਰਨੀ ਥਾਣਾ ਖੇਤਰ ਦੇ ਥੋਰੀਆ ਪਿੰਡ ਤੋਂ ਸਨ ਅਤੇ ਉਹ ਲੋਕ ਕਰੀਬ 40 ਕਿਲੋਮੀਟਰ ਦੂਰ ਟਿਕੋਡੀਹ ‘ਚ ਵਿਆਹ ਸਮਾਰੋਹ ‘ਚ ਸ਼ਾਮਲ ਹੋ ਕੇ ਵਾਪਸ ਆ ਰਹੇ ਸਨ। ਉਨ੍ਹਾਂ ਦੱਸਿਆ,”5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 5 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖ਼ਲ ਕਰਵਾਇਾ ਗਿਆ ਹੈ। ਸ਼ੱਕ ਹੈ ਕਿ ਵਾਹਨ ਚਾਲਕ ਨੂੰ ਨੀਂਦ ਆ ਗਈ ਸੀ।”

Check out our other content

Check out other tags:

Most Popular Articles