ਰੂਸ ਨੂੰ ਚਿਤਾਵਨੀ ਜੇ ਜੰਗ ਖ਼ਤਮ ਨਾ ਕੀਤੀ ਯੂਕਰੇਨ ਨੂੰ ਟੌਮਹਾਕ ਮਿਜ਼ਾਈਲ ਦੇਵਾਂਗੇ: ਟਰੰਪ

latest Newsਰੂਸ ਨੂੰ ਚਿਤਾਵਨੀ ਜੇ ਜੰਗ ਖ਼ਤਮ ਨਾ ਕੀਤੀ ਯੂਕਰੇਨ ਨੂੰ ਟੌਮਹਾਕ ਮਿਜ਼ਾਈਲ ਦੇਵਾਂਗੇ: ਟਰੰਪ

ਰੂਸ ਨੂੰ ਚਿਤਾਵਨੀ ਜੇ ਜੰਗ ਖ਼ਤਮ ਨਾ ਕੀਤੀ ਯੂਕਰੇਨ ਨੂੰ ਟੌਮਹਾਕ ਮਿਜ਼ਾਈਲ ਦੇਵਾਂਗੇ: ਟਰੰਪ
ਨਿਊਯਾਰਕ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਯੂਕਰੇਨ ਦੇ ਨਾਲ ਲੰਬੇ ਸਮੇਂ ਤੋਂ ਜਾਰੀ ਜੰਗ ਖ਼ਤਮ ਨਹੀਂ ਕਰਦਾ ਹੈ ਤਾਂ ਅਮਰੀਕਾ, ਯੂਕਰੇਨ ਨੂੰ ਲੰਬੀ ਦੂਰੀ ਦੀ ਟੌਮਹਾਕ ਮਿਜ਼ਾਈਲ ਦੇ ਸਕਦਾ ਹੈ। ਟਰੰਪ ਨੇ ਇਜ਼ਰਾਈਲ ਜਾਂਦੇ ਸਮੇਂ ਏਅਰ ਫੋਰਸ ਵਨ ਜਹਾਜ਼ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ।
ਟਰੰਪ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਟੌਮਹਾਕ ਬਿਹਤਰੀਨ ਤੇ ਬੇਹੱਦ ਘਾਤਕ ਹਥਿਆਰ ਹੈ। ਮੈਂ ਉਨ੍ਹਾਂ ਨੂੰ ਕਹਾਂਗਾ ਕਿ ਜੇਕਰ ਜੰਗ ਖ਼ਤਮ ਨਹੀਂ ਹੁੰਦੀ ਤਾਂ ਅਸੀਂ ਅਜਿਹਾ ਕਰ ਸਕਦੇ ਹਾਂ। ਹੋ ਸਕਦਾ ਹੈ, ਅਸੀਂ ਅਜਿਹਾ ਨਾ ਕਰੀਏ ਪਰ ਇਹ ਵੀ ਹੋ ਸਕਦਾ ਹੈ ਕਿ ਅਸੀਂ ਅਜਿਹਾ ਕਰੀਏ।’’ ਟਰੰਪ ਦੀ ਇਹ ਟਿੱਪਣੀ ਐਤਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਫੋਨ ’ਤੇ ਹੋਈ ਗੱਲਬਾਤ ਤੋਂ ਬਾਅਦ ਆਈ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਉਸ ਗੱਲਬਾਤ ’ਚ ਟੌਮਹਾਕ ਮਿਜ਼ਾਈਲ ਭੇਜਣ ਦੀ ਸੰਭਾਵਨਾ ਦਾ ਜ਼ਿਕਰ ਕੀਤਾ ਸੀ। ਟਰੰਪ ਨੇ ਕਿਹਾ, ‘‘ਜੇਕਰ ਪੂਤਿਨ ਇਸ ਮਾਮਲੇ ਨੂੰ ਸੁਲਝਾ ਲੈਂਦੇ ਹਨ ਤਾਂ ਵਧੀਆ ਹੈ, ਜੇਕਰ ਅਜਿਹਾ ਨਾ ਹੋਇਆ ਤਾਂ ਇਹ ਉਨ੍ਹਾਂ ਵਾਸਤੇ ਹੀ ਠੀਕ ਨਹੀਂ ਹੋਵੇਗਾ।’’ਰੂਸ ਨੇ ਅਮਰੀਕਾ ਵੱਲੋਂ ਯੂਕਰੇਨ ਨੂੰ ਟੌਮਹਾਕ ਕਰੂਜ਼ ਮਿਜ਼ਾਈਲਾਂ ਦਿੱਤੇ ਜਾਣ ਦੀ ਸੰਭਾਵਨਾ ’ਤੇ ‘ਬੇਹੱਦ ਚਿੰਤਾ’ ਜ਼ਾਹਿਰ ਕੀਤੀ ਹੈ। ਪੂਤਿਨ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਅਮਰੀਕਾ ਵੱਲੋਂ ਯੂਕਰੇਨ ਨੂੰ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦਿੱਤੇ ਜਾਣ ਨਾਲ ਮਾਸਕੋ ਅਤੇ ਵਾਸ਼ਿੰਗਟਨ ਦੇ ਸਬੰਧਾਂ ਨੂੰ ਨੁਕਸਾਨ ਪਹੁੰਚੇਗਾ।

Check out our other content

Check out other tags:

Most Popular Articles